Leaders of Damdami Taksaal
Gursikh Teachings Poem
This poem was written by Sant Kartar Singh Jee on 4th June 1973 in the form of a letter to his son Shaheed Bhai Amrik Singh Jee (whilst he was studying in Khalsa College, Amritsar). The poem is very profound and eloquently summarizes the virtues of a Gurmukh (one whose life is led by the teachings of the Guru). The Gurmukhi is the original of the poem – we have attempted to translate to the best of our ability and welcome any feedback or corrections which are required to enhance the meanings. We thank sevadars of www.gurmatbibek.com who also featured a short translation of the poem on their message board and we used that translation as a starting point to write this the full poem, translated into English.
ੴ ਸਤਿਗੁਰੂ ਪ੍ਰਸਾਦਿ ॥
The Creator Lord is realized by the True Guru’s Grace
ਦਾਸ ਗੁਰੂ ਕਾ ਆਖਦਾ ਬੜੇ ਪਿਆਰ ਸੇਤੀ, ਮੇਰੀ ਸਿਖਿਆ ਰਿਦੇ ਤੂੰ ਧਾਰ ਬੀਬਾ ॥
I lovingly call myself the slave of the Guru. Embrace my teachings in your heart - good child.
ਸੁਭਾ ਉਠਕੇ ਨਿੱਤ ਇਸ਼ਨਾਨ ਕਰਨਾ, ਗੁਰੂ ਗ੍ਰੰਥ ਦਾ ਕਰੋ ਦੀਦਾਰ ਬੀਬਾ ॥
Wake before dawn and do Ishnaan daily. Do Darshan of Guru Granth – good child.
ਸੁਭਾ ਜਪੁਜੀ ਤੇ ਸ਼ਾਮ ਰਹਿਰਾਤ ਪਤਨੀ, ਰਾਤੀਂ ਸੋਹਿਲੇ ਦਾ ਕਰੋ ਉਚਾਰ ਬੀਬਾ ॥
Read Japji in the morning and Rehras in the evening. At night utter Sohela – good child.
ਰਾਤ ਸੌਣ ਵੇਲੇ ਸਾਰੇ ਦਿਨ ਭਰ ਦੇ, ਕੀਤੇ ਕਰਮਾਂ ਦਾ ਕਰੋ ਵਿਚਾਰ ਬੀਬਾ ॥
Before you sleep at night, contemplate your actions of that day – good child.
ਪਛੋਤਾਵਣਾ ਜੋ ਖੋਟਾ ਕਰਮ ਹੋਇਆ, ਅਗੇ ਵਾਸਤੇ ਰਹਿਣਾ ਹੁਸ਼ਿਆਰ ਬੀਬਾ ॥
Regreting bad actions commited, stay alert to avoid in the future – good child.
ਨੇਕ ਕਰਮਾਂ ਦਾ ਤੁਸਾਂ ਨੇ ਜਤਨ ਕਰਨਾ, ਬੁਰੇ ਕਰਮਾਂ ਦਾ ਕਰੋ ਸੰਘਾਰ ਬੀਬਾ ॥
Try to perform good actions, relinquish bad ones – good child.
ਮਾਤਾ-ਪਿਤਾ ਦੇ ਹੁਕਮ ਨੂੰ ਮੋੜਨਾ ਨਾ, ਸਰਵਨ ਵਾਂਗ ਹੋ ਕੇ ਆਗਿਆਨਾਰ ਬੀਬਾ ॥
Be obedient to your parents, become obedient like Sarvan – good child.
(Sarvan Bhagat is famous for his Seva of his blind parents and exemplary of obedience)
ਪੁੱਤਰ ਇਕ ਹੋਵੇ ਐਪਰ ਨੇਕ ਹੋਵੇ, ਚੰਦ ਵਾਂਗ ਜੋ ਕਰੇ ਉਜਿਆਰ ਬੀਬਾ ॥
An only child is only worthy if he/she is virtuous, who illuminates like silver – good child.
ਪੁੱਤਰ ਮਾਤਾ ਤੇ ਪਿਤਾ ਦੀ ਕਰੇ ਸੇਵਾ, ਸੋ ਕਪੂਰ ਕਰੇ ਇਨਕਾਰ ਬੀਬਾ ॥
A good child does Seva of his/her mother and father, A bad child refuses to do so – good child.
ਮਾਤਾ-ਪਿਤਾ ਦੀ ਆਗਿਆ ਪਾਲਣੀ ਜੀ, ਕਰਨਾ ਵਡਿਆਂ ਦਾ ਸਤਿਕਾਰ ਬੀਬਾ ॥
Obey your mother and father, respect your elders – good child.
ਸੰਤਾਂ ਭਗਤਾਂ ਦੇ ਨਾਲ ਪ੍ਰੇਮ ਕਰਨਾ, ਹਥ ਜੋੜ ਕਰਨੀ ਨਮਸਕਾਰ ਬੀਬਾ ॥
Have devotion for Sants and Bhagats, with hands clasped bow to them –good child.
ਧੀਰਜ ਧਰਮ ਤੇ ਸਤਿ, ਸੰਤੋਖ ਸ਼ਾਂਤੀ, ਕਰਨੀ ਦਇਆ ਤੇ ਪਰਉਪਕਾਰ ਬੀਬਾ ॥
Be patient, righteous, truthful, content, peaceful, merciful and altruistic – good child.
ਸਤ ਸੰਤੋਖ ਤੇ ਧਰਮ ਉਪਕਾਰ ਕਰਨਾ, ਏਹੋ ਕਰਨਗੇ ਭਵਜਲੋ ਪਾਰ ਬੀਬਾ ॥
Being truthful, content and altruistic; These virtues will help you swim across the world ocean – good child.
ਕਟੋ ਰੋਜ਼ ਸਫ਼ਾਈ ਦੇ ਨਾਲ ਏਥੇ, ਛਡੋ ਦਗੇ ਫਰੇਬ ਦੀ ਕਾਰ ਬੀਬਾ ॥
Daily cut out with precision, acts of deception – good child.
ਚੋਰੀ ਯਾਰੀ ਤੇ ਜੂਏ ਦੀ ਖੇਡ ਖੇਡੇ, ਨਿੰਦਾ ਓਸਦੀ ਹੋਵੇ ਬਾਜਾਰ ਬੀਬਾ ॥
Theft, yaari (inappropriate friendship with girls) and gambling; Those who commit these sins are slandered openly – good child.
ਜੈਸਾ ਕਰੇ ਕੋਈ ਤੈਸਾ ਭਰੇ ਓਹੀ, ਨਾਰਾਂ ਚਾਰ ਛੀ ਕਰਨ ਪੁਕਾਰ ਬੀਬਾ ॥
As one does, so he/she reaps,this teaching is repeatedly proclaimed.
ਛਲ ਕਪਟ ਤੇ ਮਸ਼ਕਰੀ ਝੂਠ ਨਿੰਦਾ, ਲਾਲਚ, ਚੋਰੀ ਤੇ ਬੁਰਾ ਹੰਕਾਰ ਬੀਬਾ ॥
Avoid deception, teasing, lying, slandering, greed, theft and hurtful pride – good child.
ਹਾਸੀ ਮਸ਼ਕਰੀ ਕਿਸੇ ਨੂੰ ਨਹੀਂ ਕਰਨੀ, ਬੜਾ ਦੁੱਖ ਮਿਲਦਾ ਆਖਰਕਾਰ ਬੀਬਾ ॥
Don’t tease and joke at someone’s expense, in return you get much pain –good child.
ਹਾਸੀ ਕਰੀ ਸੀ ਦ੍ਰੋਪਦਾਂ ਨਾਲ ਦੇਵਰ, ਹੋਈ ਸਭਾ ਦੇ ਵਿਚ ਲਾਚਾਰ ਬੀਬਾ ॥
Draupadi had joked with her brother-in-law (Duryodhan), She was helpless in the royal court – good child.
(Duryodhan wanted to avenge Draupadi for teasing him, calling him blind like his father. Duryodhan won a game of dice and won Draupadi from her husbands and no-one came to her aide when Duryodhan ordered her to be stripped in the royal court)
'ਸਾਂਭੇ' ਕੀਤੀ ਦੁਰਬਾਸ਼ਾ ਨੂੰ ਮਸ਼ਕਰੀ ਸੀ, ਬੰਸ ਯਾਦਵਾਂ ਗਈ ਸਿਧਾਰ ਬੀਬਾ ॥
Sambha had teased the Rishi (Sant) Durbasha; And the clan of the Yadavs was eliminated – good child.
(Sambha had put some metal on top of his stomach and dressed as a pregnant woman, teasingly asked Rishi Durbasha the sex of his future offspring and Rishi Durbasha said the offspring will eliminate your whole dynasty. The Yadavs were then killed in a drunked fight with one another from the same metal and Krishan Bhagvan was also killed from it)
ਆਵੇ ਕਰੋਧ ਤਾਂ ਸ਼ਾਂਤੀ ਤੋਂ ਕੰਮ ਲਣਾ, ਕ੍ਰੋਧ ਕਲਾ ਦਾ ਹਈ ਭੰਡਾਰ ਬੀਬਾ ॥
If you get angry then use peace to become tranquil; Anger is a repository of quarrel – good child.
ਲੜਕੇ ਕੋਈ ਜੇ ਤੈਨੂੰ ਕੁਬਚਨ ਬੋਲੇ, ਨਾਲ ਨਿਮ੍ਰਤਾ ਕਰੀਂ ਗੁਫਤਾਰ ਬੀਬਾ ॥
If someone speaks fouly to you, respond in humility – good child.
ਸਚੀ ਗਲ ਮਿਠਾਸ ਦੇ ਨਾਲ ਭਰੀ, ਕਰਕੇ ਲਈ ਅਸੀਸ ਹਜਾਰ ਬੀਬਾ ॥
Truthful words are full of sweetness; By uttering which, you get thousands of boons – good child.
ਮੂਰਖ ਕਪਟੀ ਦਾ ਸੰਗ ਨਾ ਮੂਲ ਕਰਨਾ, ਖੋਟੇ ਕੰਮਾਂ ਤੋਂ ਰਹੀ ਖ਼ਬਰਦਾਰ ਬੀਬਾ ॥
Don’t do company of foolish and deceitful people; Stay alert to avoid sinful actions – good child.
ਬਚਨ ਕਰਕੇ ਖਿਸਕਣਾ ਜੋਗ ਨਹੀਂਓ, ਨੀਅਤ ਸਾਫ਼ ਤੇ ਸੁਧ ਵਿਹਾਰ ਬੀਬਾ ॥
Don’t go back on your word; Maintain good intentions and a pure lifestyle – good child.
ਝਗੜਾ ਕਿਸੇ ਨਾਲ ਨਾ ਮੂਲ ਕਰਨਾ, ਦੋਖੀ ਨਾਲ ਵੀ ਕਰੀਂ ਪਿਆਰ ਬੀਬਾ ॥
Don’t fight with anyone, love even the guilty – good child.
ਜਿੰਨੀ ਵਧੇ ਮਾਇਆ, ਬਣੀ ਨੇਕ ਓਨਾ, ਸੰਪਤ ਦੇਖ ਕੇ ਨਾ ਕਰੀਂ ਹੰਕਾਰ ਬੀਬਾ ॥
If your wealth increases, increase your virtues as much; Viewing your wealth don’t develop pride – good child.
ਜਿਹੜਾ ਦੇਂਵਦਾ ਏ ਓਹੀ ਖੋਂਵਦਾ ਹੈ, ਸਾਰੀ ਉਸਦੇ ਹਥ ਹੈ ਕਾਰ ਬੀਬਾ ॥
He who gives, takes away also, the whole play is in His hands (Gods) –good child.
ਕਾਹਦੇ ਵਾਸਤੇ ਵੈਰ-ਵਿਰੋਧ ਕਰੀਏ, ਜਦ ਕਿ ਰਹਿਣਾਂ ਨਹੀਂ ਵਿਚ ਸੰਸਾਰ ਬੀਬਾ ॥
Why should we develop enmity and disputes, when we are not going to live in the world (it is temporary) – good child.
ਖ਼ਾਲੀ ਹੱਥ ਆਇਓਂ ਖ਼ਾਲੀ ਹੱਥ ਜਾਣਾ, ਕਦੀਂ ਬਣੀਂ ਨਾ ਸੂਮ ਦਾ ਯਾਰ ਬੀਬਾ ॥
We came empty handed, leave empty handed; Don’t become the friend of a miser – good child.
ਲਖ ਲਾਣਤਾਂ ਚੰਦਰੇ ਸੂਮ ਤਾਈਂ, ਉਸਦੇ ਜੀਵਨੇ ਨੂੰ ਧ੍ਰਿਗਕਾਰ ਬੀਬਾ ॥
The miser is accursed, his/her life is rebuked – good child.
ਲੱਖ ਵਾਰ ਮੈਂ ਹਾਂ ਧੰਨਵਾਦੀ ਉਸਦਾ, ਜਿਹੜਾ ਲਵੇ ਗਰੀਬਾਂ ਦੀ ਸਾਰ ਬੀਬਾ ॥
I am grateful immensely to the person who helps the poor – good child.
ਏਹੋ ਧਰਮ ਹੈ ਨੇਕ ਹਸਤੀਆਂ ਦਾ, ਲਿਖਿਆ ਵੇਦ ਪੁਰਾਣ ਵਿਚਕਾਰ ਬੀਬਾ ॥
This path of righteousness has virtuous souls; Which is written about in the Vedas and Purans – good child.
ਸਾਧ ਸੰਗਤ ਨੂੰ ਛਕੌਣਾ ਅੰਨ ਪਾਣੀ, ਸੇਵਾ ਕਰੀਂ ਅਨੇਕ ਪ੍ਰਕਾਰ ਬੀਬਾ ॥
Feed the company of Sants (Sadh-Sangat) food and drink; Serve them in many ways – good child.
ਜਿਸਨੂੰ ਰਬ ਦਿਤਾ ਖਾਵੇ ਵੰਡ ਕੇ ਓਹ, ਸੁਖੀ ਰਹੇਗਾ ਸਣੇ ਪਰਵਾਰ ਬੀਬਾ ॥
The one that God gives to – should share with others; He/she will remain in pleasure with their family – good child.
ਦਾਨ ਪੁੰਨ ਕਰਕੇ ਖਰਚਾ ਬੰਨ੍ਹ ਲੈਣਾ, ਅਗੇ ਮਿਲੇ ਨਾ ਕੁਝ ਉਧਾਰ ਬੀਬਾ ॥
By donating and doing good actions – accumulate income; Ahead you will get no borrowing – good child.
ਜਦ ਉਨਾਂ ਦਾ ਗਾਂਵਦਾ ਜਗ ਸਾਰਾ, ਕੀਤੇ ਜਿਨਾਂ ਨੇ ਪਰਉਪਕਾਰ ਬੀਬਾ ॥
The whole world sings their praises, those who have been altruistic –good child.
ਸਾਥੀ ਹੋਣਗੇ ਨੇਕ ਅਸਮਾਲ ਤੇਰੇ, ਕੋਈ ਹੋਰ ਨਾਹੀ ਮਦਦਗਾਰ ਬੀਬਾ ॥
Your friends will be your good actions in the nether world; No one else will be of any help – good child.
ਵਿਰਲਾ ਸੁਖੀ ਗਿਆਨ ਵੀਚਾਰ ਵਾਲਾ, ਭਰਿਆ ਦੁਖਾਂ ਦਾ ਕੁਲ ਸੰਸਾਰ ਬੀਬਾ ॥
Rare is the one who is in pleasure due to his/her knowledge, The whole world is full of pain – good child.
ਚੁਗਲੀ ਈਰਖਾ ਕਿਸੇ ਦੀ ਨਹੀਂ ਕਰਨੀ, ਤੈਨੂੰ ਦਸਿਆ ਵੇਦ ਦਾ ਸਾਰ ਬੀਬਾ ॥
Don’t gossip about anyone or be jealous, this is the essence of the Vedas – good child.
ਇਨ੍ਹਾਂ ਵਾਕਾਂ ਤੇ ਕਰੇਗਾ ਅਮਲ ਜੇਹੜਾ, ਉਸਦੀ ਰਖਿਆ ਕਰੇ ਕਰਤਾਰ ਬੀਬਾ ॥
The one who practices these words, God will be their protector – good child.
ਜਿਹੜਾ ਭਗਤਾਂ ਦੀ ਨਿੰਦਿਆ ਕਰਨ ਵਾਲਾ, ਬੇੜਾ ਡੁਬੇਗਾ ਉਸਦਾ ਵਿਚਕਾਰ ਬੀਬਾ ॥
The one who slanders Bhagats (the pious); His/her ship will sink in the middle of the world ocean (be punished) –good child.
ਪਰਾਲਬਧ ਅਨੁਸਾਰ ਜੋ ਮਿਲ ਜਾਵੇ, ਕਰਨਾ ਉਸ ਵਿਚ ਸ਼ੁਕਰ ਗੁਜਾਰ ਬੀਬਾ ॥
Be thankful for what you get in your destiny – good child.
ਬੁਰੀ ਨਜ਼ਰ ਨ ਧਰੀ ਪਰਨਾਰੀਆਂ ਤੇ, ਪੜੋ ਟੀਕੇ ਵਾਲੀ ਆਸਾ ਵਾਰ ਬੀਬਾ ॥
Don’t look at other women in a sexual way; Read the translation of Asa Dee Vaar – good child.
ਨਜਰ ਸਾਫ ਤੇ ਨਿਓਂ ਚਲਣਾ ਏ, ਮਾਤਾ ਸਮਝਣੀ ਗੈਰ ਦੀ ਨਾਰ ਬੀਬਾ ॥
Keep your glance pure and live in humbleness; See other’s wives as your mother – good child.
ਬਿਨਾਂ ਦਾਵਿਓਂ ਉਮਰ ਗੁਜਾਰ ਇੱਥੇ, ਬਿਨਸਹਾਰ ਹੈ ਸਭ ਸੰਸਾਰ ਬੀਬਾ ॥
Spend your life without making grand claims (of I’ll do this, that etc); The whole world is perishable – good child.
ਥੋੜਾ ਸੌਨ ਕਰਨਾ, ਥੋੜਾ ਖ਼ਾਵਣਾ ਏ, ਮੀਠਾ ਬੋਲਣਾ ਰਹਿਣਾ ਸਚਿਆਰ ਬੀਬਾ ॥
Sleep little, eat little, speak sweetly, remain pious – good child.
ਤੁਰਦੇ ਫਿਰਦਿਆਂ ਅੰਨ ਨਾ ਮੂ ਖ਼ਾਣਾ, ਨਾਲ ਧੀਰਜ ਦੇ ਕਰੋ ਆਹਾਰ ਬੀਬਾ ॥
Do not eat whilst walking and moving, eat with patience – good child.
ਓਨ ਬਾਤ ਕਰਨੀ ਜਿੰਨੀ ਜਾਣਦੇ ਹੋ, ਝੂਠ ਬਾਲੜੀ ਛੱਡ ਗੁਫਤਾਰ ਬੀਬਾ ॥
Only talk about what you know, denounce lying and exaggeration – good child.
ਗੱਲ ਓਹੀ ਕਰਨੀ ਜਿਹੜੀ ਠੀਕ ਹੋਵੇ, ਮੁਖੋਂ ਬੋਲਣਾ ਆਦਿ ਬੀਚਾਰ ਬੀਬਾ ॥
Only talk of which is correct, think before you speak – good child.
ਗਲ ਕਿਸੇ ਦੀ ਵਿਚ ਨਾ ਗਲ ਕਰਨੀ, ਕਰਨਾ ਕਿਸੇ ਨੂੰ ਨਹੀਂ ਦੁਖਿਆਰ ਬੀਬਾ ॥
Don’t interrupt someone’s conversation, don’t hurt anyone’s feelings –good child.
ਆਪੇ ਗੱਲ ਕਰਕੇ ਆਪੇ ਹਸਣਾ ਨਹੀਂ, ਇਕ ਬਾਤ ਨਾ ਕਹੁ ਬਾਰ ਬਾਰ ਬੀਬਾ ॥
Don’t laugh at your own words, don’t talk of the same thing repeatedly –good child.
ਇਸ ਬਾਤ ਦਾ ਕਦਰ ਜਿਸ ਨਹੀਂ ਕੀਤਾ, ਓਹੋ ਮੂਰਖਾਂ ਦਾ ਹਈ ਸਰਦਾਰ ਬੀਬਾ ॥
That person who has not respected the above, he/she is the chieftan of the foolish – good child.
ਭੇਤ ਕਿਸੇ ਦਾ ਕਿਸੇ ਨੂੰ ਦਸਣਾ ਨਹੀਂ, ਭੇਤ ਦਸਣਾਂ ਬੁਰੇ ਦੀ ਕਾਰ ਬੀਬਾ ॥
Don’t share someone’s secret, revealing secrets is a bad action – good child.
ਨਹੀਂ ਆਪਣੀ ਆਪ ਤਾਰੀਫ਼ ਕਰਨੀ, ਕਰਨਾਂ ਦੂਸਰੇ ਦਾ ਸਤਿਕਾਰ ਬੀਬਾ ॥
Don’t praise yourself, respect others – good child.
ਸੁਆਲ ਕਰਨ ਤੋਂ ਜਰਾ ਸੰਕੋਚ ਰਖੀਂ, ਬਣੀ ਦੁਖੀਆਂਦਾ ਗਮਖਾਰ ਬੀਬਾ ॥
Hesitate and think before you ask a question, sympathise with the suffering of others – good child.
ਕਿਸੇ ਹੋਰ ਦੀ ਰੀਸ ਨਾ ਕਦੇ ਕਰਨੀ, ਪੱਲਾ ਆਪਣਾ ਲਈ ਵੀਚਾਰ ਬੀਬਾ ॥
Don’t imitate anyone, assess yourself instead – good child.
ਅਉਗੁਣ ਦੂਜੇ ਦੇ ਦੇਖ ਅਣਡਿਠ ਕਰਨੇ, ਔਗੁਣ ਆਪਣੇ ਲਵੋ ਚਿਤਾਰ ਬੀਬਾ ॥
Ignore the shortcomings of others, assess your own shortcomings instead– good child.
ਡਰਦਾ ਰਹੀਂ ਤੂੰ ਪਾਪ ਦੇ ਕਰਨ ਵਲੋਂ, ਜਾਣੀ ਜਾਣ ਤੂੰ ਸਮਝ ਕਰਤਾਰ ਬੀਬਾ ॥
Fear sinning, accept that God knows and sees everything – good child.
ਗੁਝੇ ਛਿਪੇ ਭੀ ਕਰਮਾਂ ਨੂੰ ਜਾਣਦਾ ਏ, ਉਹਦੀ ਨਜਰ ਵਿਚ ਸਾਰਾ ਸੰਸਾਰ ਬੀਬਾ ॥
God knows the actions commited in secrecy, He witnesses the whole world– good child.
ਜਿਥੋਂ ਤੀਕ ਹੋਵੇ ਕਰੀਂ ਭਲਾ ਸਭ ਦਾ, ਬੁਰਾ ਕਿਸੇ ਦਾ ਨਹੀਂ ਚਿਤਾਰ ਬੀਬਾ ॥
Do good onto others to the extent that you can, don’t think bad of anyone – good child.
ਜੇਹੀ ਆਏ ਬਣੇ ਓਸੇ ਤੇ ਖੁਸ਼ ਰਹਿਣਾ, ਵਿਚ ਫਿਕਰਨਾ ਉਮਰ ਗੁਜਾਰ ਬੀਬਾ ॥
Stay happy with what happens in His will, don’t waste your time in worry– good child.
ਘਾਟਾ ਪਵੇ ਨਾ ਓਨਾਂ ਵਪਾਰੀਆਂ ਨੂੰ, ਸ਼ੁਧ ਜਿਨਾਂ ਦਾ ਹੈ ਵਿਹਾਰ ਬੀਬਾ ॥
Those merchants never make a loss, whose lifestyle is pure – good child.
ਮਨ ਰਹੇ ਪਰਮਾਤਮਾ ਨਾਲ ਜੁੜਿਆ, ਹਥਾਂ ਨਾਲ ਕਰੀਏ ਸਭ ਕਾਰ ਬੀਬਾ ॥
May your mind remain attached to God, with your hands, commit your actions – good child.
ਵਾਹਿਗੁਰੂ ਨਾਮ ਨੂੰ ਕਦੇ ਭੁਲਾਵਣਾ ਨਹੀਂ, ਜਿਹੜਾ ਸਾਰਿਆਂ ਦਾ ਰਚਨਹਾਰ ਬੀਬਾ ॥
Never forget God’s Name, He created everyone – good child.
ਪੰਜ ਤਤ ਦੀ ਦੇਹ ਨੇ ਬਿਨਸ ਜਾਣਾ, ਆਤਮ ਦੇਹ ਨਾ ਬਿਨਸਨੇਹਾਰ ਬੀਬਾ ॥
The body of five elements will perish, the soul is eternal – good child.
ਆਪਣਾ ਰੂਪ ਪਛਾਣ ਕੇ ਸਾਰਿਆਂ ਨੂੰ, ਕਰਨਾ ਸਭ ਦੇ ਨਾਲ ਹਿਤਕਾਰ ਬੀਬਾ ॥
Recognise all as your form, think for the betterment of all – good child.
ਦਾਸ ਗੁਰੂ ਕੇ ਕਹੇ ਨੇ ਵਾਕ ਅਨੇਕ ਤੈਨੂੰ, ਬਚਨ ਕੋਈ ਤਾਂ ਰਿਦੈ 'ਚ ਧਾਰ ਬੀਬਾ ॥
I have given you many instructions from the Guru’s; Enshrine atleast some in your heart – good child.
ਏਹ ਬਚਨ ਧਾਰੇ ਰਿਦੇ ਵਿਚ ਜੇਹੜਾ, ਉਹਨੂੰ ਦੇਵੇਗਾ ਪ੍ਰਭੂ ਦੀਦਾਰ ਬੀਬਾ ॥
The person who enshrines these teachings in his/her heart, God will give them His sight (Darshan) – good child.
ਰਹਿਤ ਵਿਚ ਤਿਆਰ ਬਰਤਿਆਰ ਰਹਿਣਾ । ਤਰਕ ਦ੍ਰਿਸ਼ਟੀ ਤੋਂ ਸੰਕੋਚ ਰੱਖਣਾ ।
Stay forever ready in your discipline.
Refrain from a polemic outlook.
ਸਰਬਤ ਨੂੰ ਗੁਰ ਫਤੇ ਪਰਵਾਨ ਹੋਵੇ ।
May Gurfateh be accepted by all.
ਗੁਰੂ ਪੰਥ ਦਾ ਦਾਸ :-
ਕਰਤਾਰ ਸਿੰਘ 'ਖਾਲਸਾ'
The slave of the Guru’s Nation,
Kartar Singh ‘Khalsa’